This website uses cookies so that we can provide you with the best user experience possible. Cookie information is stored in your browser and performs functions such as recognising you when you return to our website and helping our team to understand which sections of the website you find most interesting and useful.
ਕਰੋਹਨ ਦੀ ਬਿਮਾਰੀ ਦੀ ਜਾਂਚ
ਮੁੱਖ ਨੁਕਤੇ
- ਕਰੋਹਨ ਦੀ ਬਿਮਾਰੀ ਹਰ ਉਮਰ ਅਤੇ ਲਿੰਗੀ ਪਹਿਚਾਣ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
- ਕਰੋਹਨ ਦੀ ਬਿਮਾਰੀ ਦੀ ਜਾਂਚ ਕਰਕੇ ਪਤਾ ਲਗਾਉਣਾ ਮੁਸ਼ਕਲ ਹੈ ਅਤੇ ਤੁਹਾਡੇ ਲਈ ਬੇਹਤਰੀਨ ਇਲਾਜ ਲੱਭਣ ਲਈ ਕਈ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ।
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਕਰੋਹਨ ਦੀ ਬਿਮਾਰੀ ਹੈ?
ਕਰੋਹਨ ਦੀ ਬਿਮਾਰੀ ਕਿਸੇ ਨੂੰ ਵੀ ਉਹਨਾਂ ਦੇ ਜੀਵਨ ਦੇ ਕਿਸੇ ਵੀ ਪੜਾਅ ‘ਤੇ ਪ੍ਰਭਾਵਿਤ ਕਰ ਸਕਦੀ ਹੈ ਪਰ ਇਸਦੇ ਲੱਛਣ ਆਮ ਤੌਰ ‘ਤੇ ਕਿਸ਼ੋਰਾਂ ਅਤੇ ਜਵਾਨ ਬਾਲਗਾਂ ਵਿੱਚ ਦਿਖਾਈ ਦਿੰਦੇ ਹਨ।
ਇਹ ਜਾਣਨ ਲਈ ਕਿ ਕੀ ਤੁਹਾਨੂੰ ਕਰੋਹਨ ਦੀ ਬਿਮਾਰੀ ਹੈ, ਤੁਹਾਨੂੰ ਡਾਕਟਰ ਕੋਲੋਂ ਟੈਸਟ ਕਰਵਾਉਣ ਦੀ ਲੋੜ ਹੋਵੇਗੀ।
ਕਰੋਹਨ ਦੀ ਬਿਮਾਰੀ ਦੇ ਲੱਛਣ ਕਈ ਹੋਰ ਬਿਮਾਰੀਆਂ ਵਰਗੇ ਹੀ ਹਨ ਇਸ ਲਈ ਤੁਹਾਨੂੰ ਰੋਗ ਦਾ ਪਤਾ ਲਗਾਉਣ ਤੋਂ ਪਹਿਲਾਂ ਕਈ ਟੈਸਟ ਕਰਵਾਉਣ ਦੀ ਲੋੜ ਪਵੇਗੀ।
ਬਹੁਤ ਸਾਰੇ ਮਾਮਲਿਆਂ ਵਿੱਚ ਡਾਕਟਰ ਇਹ ਯਕੀਨੀ ਬਣਾਉਣਾ ਚਾਹੁਣਗੇ ਕਿ ਤੁਹਾਡੇ ਲੱਛਣ ਕਿਸੇ ਲਾਗ ਜਾਂ ਪੇਟ ਖ਼ਰਾਬ ਹੋਣ ਦੇ ਸਿੰਡਰੋਮ (IBS) ਕਾਰਨ ਤਾਂ ਨਹੀਂ ਹਨ।
ਇਹ ਜਾਂਚਾਂ ਇਹ ਪਤਾ ਲਗਾਉਣ ਵਿੱਚ ਮੱਦਦ ਕਰਦੀਆਂ ਹਨ ਕਿ ਤੁਹਾਡੀ ਅੰਤੜੀ ਦੇ ਕਿਹੜੇ ਹਿੱਸੇ ਪ੍ਰਭਾਵਿਤ ਹੋਏ ਹਨ ਤਾਂ ਜੋ ਤੁਹਾਡੇ ਲਈ ਬੇਹਤਰੀਨ ਇਲਾਜ ਦਾ ਪਤਾ ਲਗਾਇਆ ਜਾ ਸਕੇ।
ਇਹਨਾਂ ਟੈਸਟਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
ਖ਼ੂਨ ਦੇ ਟੈਸਟ: ਇਹ ਪਤਾ ਲਗਾਉਣ ਲਈ ਵਰਤੇ ਜਾਂਦੇ ਹਨ ਕਿ ਕੀ ਸੋਜ਼ ਮੌਜੂਦ ਹੈ ਅਤੇ ਕੀ ਤੁਹਾਨੂੰ ਅਨੀਮੀਆ ਜਾਂ ਪੌਸ਼ਟਿਕਤਾ ਦਾ ਹੇਠਲਾ ਪੱਧਰ ਹੈ ਜਾਂ ਸੋਜ਼ ਹੋਣ ਦੇ ਲੱਛਣ ਮੌਜੂਦ ਹਨ।
ਸਟੂਲ (ਟੱਟੀ ਦਾ) ਟੈਸਟ: ਇਹ ਯਕੀਨੀ ਬਣਾਉਣ ਲਈ ਵਰਤਿਆ ਜਾਂਦਾ ਹੈ ਕਿ ਤੁਹਾਡੇ ਇਹ ਲੱਛਣ ਕਿਸੇ ਲਾਗ ਦੇ ਕਾਰਨ ਤਾਂ ਨਹੀਂ ਹਨ।
ਟੱਟੀ ਵਿੱਚ ਕੈਲਪ੍ਰੋਟੈਕਟਿਨ ਪ੍ਰੋਟੀਨ ਦੇ ਪੱਧਰਾਂ ਲਈ ਇੱਕ ਟੈਸਟ ਦੁਆਰਾ ਵੀ ਸੋਜਸ਼ ਦਾ ਪਤਾ ਲਗਾਇਆ ਜਾ ਸਕਦਾ ਹੈ, ਜੋ ਅੰਤੜੀਆਂ ਦੀ ਪਰਤ ਦੀ ਸੋਜਸ਼ ਤੋਂ ਨਿੱਕਲੇ ਚਿੱਟੇ ਖ਼ੂਨ ਰਕਤਾਣੂਆਂ ਦਾ ਪੱਧਰ ਹੈ।
ਐਂਡੋਸਕੋਪੀ: ਐਂਡੋਸਕੋਪ ਜਾਂ ਟਿਊਬ ‘ਤੇ ਲੱਗੇ ਕੈਮਰੇ ਜਿਸਦੇ ਅਖ਼ੀਰ ‘ਤੇ ਰੌਸ਼ਨੀ ਹੁੰਦੀ ਹੈ ਉਹ ਪਾਚਨ ਪ੍ਰਣਾਲੀ ਨੂੰ ਦੇਖਣ ਲਈ ਵਰਤੀ ਜਾਂਦੀ ਹੈ।
ਟੈਸਟ ‘ਤੇ ਨਿਰਭਰ ਕਰਦਿਆਂ, ਕੈਮਰੇ ਨੂੰ ਮੂੰਹ ਜਾਂ ਗੁਦਾ ਰਾਹੀਂ ਵੀ ਪਾਇਆ ਜਾ ਸਕਦਾ ਹੈ।
ਟਿਸ਼ੂ ਦਾ ਨਮੂਨਾ (ਬਾਇਓਪਸੀ) ਵੀ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਜਾਂਚ ਕੀਤੀ ਜਾ ਸਕਦੀ ਹੈ।
ਇੱਥੇ ਐਂਡੋਸਕੋਪਿਕ ਕੈਪਸੂਲ ਵੀ ਮੌਜ਼ੂਦ ਹਨ ਜਿਨ੍ਹਾਂ ਨੂੰ ਪੂਰੀ ਛੋਟੀ ਅੰਤੜੀ ਦੀਆਂ ਤਸਵੀਰਾਂ ਲੈਣ ਲਈ ਨਿਗਲਿਆ ਜਾ ਸਕਦਾ ਹੈ।
ਇੱਥੇ ਵੱਖ-ਵੱਖ ਕਿਸਮਾਂ ਦੀਆਂ ਐਂਡੋਸਕੋਪੀਆਂ ਮੌਜ਼ੂਦ ਹਨ ਜੋ ਕਰੋਹਨ ਦੀ ਬਿਮਾਰੀ ਲਈ ਵਰਤੀਆਂ ਜਾ ਸਕਦੀਆਂ ਹਨ।
ਉਦਾਹਰਨ ਲਈ:
- ਅੱਪਰ GI ਐਂਡੋਸਕੋਪੀ: ਇਹ ਐਂਡੋਸਕੋਪ ਤੁਹਾਡੇ ਗਲੇ, ਪੇਟ ਅਤੇ ਤੁਹਾਡੀ ਛੋਟੀ ਅੰਤੜੀ ਦੇ ਸ਼ੁਰੂਆਤੀ ਹਿੱਸੇ ਦੀ ਜਾਂਚ ਕਰਨ ਲਈ ਤੁਹਾਡੇ ਮੂੰਹ ਜਾਂ ਨੱਕ ਰਾਹੀਂ ਦਾਖਲ ਹੋਵੇਗਾ।
- ਕੋਲੋਨੋਸਕੋਪੀ: ਪੂਰੀ ਵੱਡੀ ਅੰਤੜੀ ਅਤੇ ਛੋਟੀ ਅੰਤੜੀ ਦੇ ਸਿਰੇ ਨੂੰ ਦੇਖਣ ਲਈ ਵਰਤੀ ਜਾਂਦੀ ਹੈ ਅਤੇ ਗੁਦਾ ਰਾਹੀਂ ਦਾਖ਼ਲ ਹੁੰਦੀ ਹੈ।
- ਸਿਗਮੋਇਡੋਸਕੋਪੀ: ਗੁਦਾ ਅਤੇ ਵੱਡੀ ਅੰਤੜੀ ਦੇ ਹੇਠਲੇ ਹਿੱਸੇ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਹੈ ਅਤੇ ਗੁਦਾ ਰਾਹੀਂ ਦਾਖ਼ਲ ਹੁੰਦੀ ਹੈ।
ਬੋਅਲ ਇਮੇਜਿੰਗ ਅਤੇ ਸਕੈਨਾਂ: ਸੋਜ਼ ਅਤੇ ਜਟਿਲਤਾਵਾਂ ਦਾ ਪਤਾ ਲਗਾਉਣ ਲਈ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਕਠੋਰਤਾ (ਅੰਤੜੀ ਦਾ ਤੰਗ ਹੋਣਾ), ਫਿਸਚੁਲਾ (ਅਸਧਾਰਨ ਰਾਹ) ਜਾਂ ਪਾਕ ਵਾਲੇ ਫੋੜੇ।
MRI (ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ) ਚੁੰਬਕੀ ਅਤੇ ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ ਜਦੋਂ ਕਿ CT (ਕੰਪਿਊਟਰਾਈਜ਼ਡ ਟੋਮੋਗ੍ਰਾਫ਼ੀ) ਸਕੈਨ ਟੀਚੇ ਵਾਲੇ ਖੇਤਰ ਦੀ 3D ਚਿੱਤਰ ਬਣਾਉਣ ਲਈ ਤੇਜ਼ ਐਕਸ-ਰੇ ਕਿਰਨਾਂ ਦੀ ਵਰਤੋਂ ਕਰਦੇ ਹਨ।
ਕੁੱਝ ਕੇਂਦਰ ਅੰਤੜੀਆਂ ਵਾਲੇ ਅਲਟਰਾਸਾਊਂਡ ਦੀ ਵਰਤੋਂ ਵੀ ਕਰ ਸਕਦੇ ਹਨ।
ਕਰੋਹਨ ਦੀ ਬਿਮਾਰੀ ਇੱਕ ਅਜਿਹੀ ਬਿਮਾਰੀ ਹੈ ਜੋ ਸਮੇਂ ਦੇ ਨਾਲ ਬਦਲ ਜਾਂਦੀ ਹੈ।
ਤੁਹਾਡੀ ਬਿਮਾਰੀ ਦੀ ਨਿਗਰਾਨੀ ਕਰਨ ਲਈ ਅਤੇ ਇਹ ਦੇਖਣ ਲਈ ਕਿ ਕੀ ਮੌਜੂਦਾ ਇਲਾਜ ਕੰਮ ਕਰ ਰਿਹਾ ਹੈ ਜਾਂ ਜਟਿਲਤਾਵਾਂ ਪੈਦਾ ਹੋ ਗਈਆਂ ਹਨ, ਇਨ੍ਹਾਂ ਟੈਸਟਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ।