ਕਰੋਹਨ ਦੀ ਬਿਮਾਰੀ ਦੇ ਲੱਛਣ 

ਮੁੱਖ ਨੁਕਤੇ 

  • ਕਰੋਹਨ ਦੀ ਬਿਮਾਰੀ ਵਾਲੇ ਲੋਕ ਇੱਕ ਦੂਜੇ ਤੋਂ ਵੱਖਰੇ ਲੱਛਣ ਹੋਣ ਦਾ ਅਨੁਭਵ ਕਰ ਸਕਦੇ ਹਨ।
  • ਕਰੋਹਨ ਦੀ ਬਿਮਾਰੀ ਹੋਣ ਦੇ ਲੱਛਣਾਂ ਵਿੱਚ ਅਕਸਰ ਪੇਟ ਵਿੱਚ ਦਰਦ ਹੋਣਾ, ਦਸਤ ਅਤੇ ਆਮ ਤੌਰ ‘ਤੇ ਬਿਮਾਰ ਮਹਿਸੂਸ ਕਰਨਾ ਸ਼ਾਮਲ ਹੁੰਦਾ ਹੈ। 
  • ਅੰਤੜੀਆਂ ਦੀ ਸੋਜਸ਼ ਤੁਹਾਡੇ ਸਰੀਰ ਦੇ ਬਹੁਤ ਸਾਰੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਲੱਛਣਾਂ ਦਾ ਕਾਰਨ ਬਣ ਸਕਦੀ ਹੈ, ਇਸ ਲਈ ਉਹਨਾਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।  

ਕਰੋਹਨ ਦੀ ਬਿਮਾਰੀ ਦੇ ਲੱਛਣ ਕੀ ਹਨ? 

ਕਰੋਹਨ ਦੀ ਬਿਮਾਰੀ ਦੇ ਲੱਛਣ ਹਰੇਕ ਵਿਅਕਤੀ ਲਈ ਵੱਖੋ-ਵੱਖਰੇ ਹੋ ਸਕਦੇ ਹਨ ਅਤੇ ਇਹ ਗੰਭੀਰ ਜਾਂ ਹਲਕੇ ਹੋ ਸਕਦੇ ਹਨ। 

ਇਹ ਲੱਛਣ ਇਸ ਗੱਲ ‘ਤੇ ਨਿਰਭਰ ਕਰਨਗੇ ਕਿ ਤੁਹਾਡੀ ਅੰਤੜੀ ਵਿੱਚ ਸੋਜ ਕਿੱਥੇ ਦਿਖਾਈ ਦਿੰਦੀ ਹੈ। 

ਲੱਛਣ ਵਧੇ ਹੋਣ ਦੌਰਾਨ ਸਭ ਤੋਂ ਆਮ ਲੱਛਣ ਇਹ ਹੁੰਦੇ ਹਨ: 

  • ਪੇਟ ਦਰਦ 
  • ਵਾਰ-ਵਾਰ ਦਸਤ (ਕਈ ਵਾਰ ਪਾਕ ਅਤੇ ਖ਼ੂਨ ਵਿਚੇ ਮਿਲਿਆ ਹੁੰਦਾ ਹੈ) ਅਤੇ ਟਾਇਲਟ ਦੀ ਵਰਤੋਂ ਕਰਨ ਦੀ ਲੋੜ ਪੈਂਦੀ ਹੈ 
  • ਥਕਾਵਟ, ਹੰਭਣਾ 
  • ਵਧਿਆ ਤਾਪਮਾਨ, ਬੁਖ਼ਾਰ 
  • ਭੁੱਖ ਨਾ ਲੱਗਣੀ, ਭਾਰ ਘਟਣਾ 
  • ਅਨੀਮੀਆ (ਖ਼ੂਨ ਦੇ ਸੈੱਲਾਂ ਦਾ ਘਟਿਆ ਪੱਧਰ) 

ਅੰਤੜੀਆਂ ਵਿੱਚ ਸੋਜਸ਼ ਸਰੀਰ ਲਈ ਭੋਜਨ ਵਿੱਚੋਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨਾ ਔਖਾ ਬਣਾ ਸਕਦੀ ਹੈ, ਜਿਸ ਨਾਲ ਇਹਨਾਂ ਵਿੱਚੋਂ ਬਹੁਤ ਸਾਰੇ ਲੱਛਣ ਹੋ ਸਕਦੇ ਹਨ। 

ਲੱਛਣ ਵਧੇ ਹੋਣ ਦੌਰਾਨ ਸਭ ਤੋਂ ਘੱਟ ਹੋਣ ਵਾਲੇ ਲੱਛਣ ਇਹ ਹੁੰਦੇ ਹਨ: 

  • ਜੋੜਾਂ ਦਾ ਦਰਦ 
  • ਮੂੰਹ ਦੇ ਛਾਲੇ (ਫੋੜੇ) 
  • ਅੱਖਾਂ ਦੀ ਸੋਜ (ਯੂਵਾਈਟਿਸ ਅਤੇ ਐਪੀਸਕਲਿਟਿਸ) 
  • ਜਿਗਰ ਦੀ ਸੋਜਸ਼ (ਪ੍ਰਾਇਮਰੀ ਸਕਲੇਰੋਜ਼ਿੰਗ ਕੋਲਾਂਗਾਈਟਿਸ (PSC)) 
  • ਚਮੜੀ ਦੇ ਧੱਫੜ  

ਹਮੇਸ਼ਾ ਆਪਣੇ ਡਾਕਟਰ ਨੂੰ ਪੁੱਛੋ ਜੇ ਤੁਸੀਂ ਆਪਣੇ ਕਿਸੇ ਲੱਛਣ ਬਾਰੇ ਚਿੰਤਤ ਹੋ।